📅 15 Jun 2025 | Posted on 19 Jun 2025
18 ਜੂਨ (ਗਗਨਦੀਪ ਸਿੰਘ) ਫੂਲ ਟਾਊਨ/ਬਠਿੰਡਾ: ਬੀਤੇ ਦਿਨੀਂ ਮਾਨਵ ਸਹਾਰਾ ਕਲੱਬ ਰਜਿ. 42 ਫੂਲ ਟਾਊਨ ਜ਼ਿਲ੍ਹਾ ਬਠਿੰਡਾ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸੀਏਸਨ ਪੰਜਾਬ ਇਕਾਈ ਫੂਲ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਫ੍ਰੀ ਮੈਡੀਕਲ ਕੈਂਪ ਮੰਦਰ ਸਿੱਧ ਬੀਬੀ ਪਾਰੋ ਜੀ ਦੇ ਸਲਾਨਾ ਮੇਲਾ ਦੌਰਾਨ ਲਗਾਇਆ ਗਿਆ। ਜਿਸ ਵਿੱਚ ਸ. ਕਰਨੈਲ ਸਿੰਘ ਮਾਨ (ਕੌਂਸਲਰ ਵਾਰਡ ਨੰ.2 ਰਾਮਪੁਰਾ ਫੂਲ) ਤੇ ਉਹਨਾਂ ਦੇ ਬੇਟੇ ਸ. ਹਰਪ੍ਰੀਤ ਸਿੰਘ ਮਾਨ ਜੀ ਨੇ ਆਪਣੇ ਬੱਚਿਆਂ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਕੈਂਪ ਦੇ ਪਹਿਲੇ ਦਿਨ ਦਾ ਉਦਘਾਟਨ ਕੀਤਾ। ਕੈਂਪ ਦੇ ਦੂਜੇ ਦਿਨ ਦਾ ਉਦਘਾਟਨ ਸ. ਚੰਦ ਸਿੰਘ ਬੁੱਟਰ ਜੀ ਵੱਲੋਂ ਕੀਤਾ ਗਿਆ ਅਤੇ ਕੈਂਪ ਦੇ ਤੀਸਰੇ ਦਿਨ ਦਾ ਉਦਘਾਟਨ ਸ. ਤੇਜਪਾਲ ਸਿੰਘ ਢਿੱਲੋਂ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਸ੍ਰ. ਜਤਿੰਦਰ ਸਿੰਘ ਭੱਲਾ (ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ) ਜੀ ਨੇ ਕਲੱਬ ਨੂੰ ਆਰਥਿਕ ਸਹਿਯੋਗ ਦਿੰਦਿਆਂ ਕਲੱਬ ਦੀ ਸ਼ਲਾਘਾ ਕੀਤੀ ਤੇ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ। ਸ੍ਰ. ਸਰਬਜੀਤ ਸਿੰਘ ਖਾਲਸਾ ਐਮ ਪੀ ਹਲਕਾ ਫਰੀਦਕੋਟ ਜੀ ਵੀ ਉਚੇਚੇ ਤੌਰ ਉੱਤੇ ਪਹੁੰਚੇ, ਉਹਨਾਂ ਵੱਲੋਂ ਵੀ ਕਲੱਬ ਦੀ ਸ਼ਲਾਘਾ ਕੀਤੀ ਗਈ ਅਤੇ ਕਲੱਬ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ। ਕੈਂਪ ਦੌਰਾਨ ਸ. ਸੁਖਦੇਵ ਸਿੰਘ (ਇੰਪੈਕਟਰ ਪੰਜਾਬ ਪੁਲਿਸ ), ਗਿਆਨੀ ਕੌਰ ਸਿੰਘ ਜੀ ਕੋਠਾਗੁਰੂ, ਨਿਰਭੈ ਸਿੰਘ, ਗਰੀਨ ਮਿਸ਼ਨ